ਭਰਤਗੜ੍ਹ ( ਪੱਤਰ ਪ੍ਰੇਰਕ ) ਕਮਿਊਨਿਟੀ ਹੈਲਥ ਸੈਂਟਰ ਭਰਤਗੜ੍ਹ ਵਿਖੇ 10 ਮਈ 2025 ਨੂੰ ਪੈਰਾਮੈਡੀਕਲ ਸਟਾਫ ਦੀ ਇੱਕ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਦੀ ਅਗਵਾਈ ਸੀਨੀਅਰ ਮੈਡੀਕਲ ਅਫਸਰ ਡਾ. ਆਨੰਦ ਘਈ ਨੇ ਕੀਤੀ। ਇਹ ਮੀਟਿੰਗ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧ ਰਹੇ ਤਣਾਅ ਅਤੇ ਜੰਗ ਦੇ ਮੱਦੇਨਜ਼ਰ ਸਿਹਤ ਵਿਭਾਗ, ਬਲਾਕ ਭਰਤਗੜ੍ਹ ਵੱਲੋਂ ਆਪਣੀਆਂ ਤਿਆਰੀਆਂ ਦੀ ਸਮੀਖਿਆ ਲਈ ਬੁਲਾਈ ਗਈ ਸੀ। ਮੀਟਿੰਗ ਦੌਰਾਨ ਭਾਰਤ ਸਰਕਾਰ, ਪੰਜਾਬ ਸਰਕਾਰ, ਡਿਪਟੀ ਕਮਿਸ਼ਨਰ ਰੂਪਨਗਰ ਅਤੇ ਸਿਵਲ ਸਰਜਨ ਰੂਪਨਗਰ ਵੱਲੋਂ ਜਾਰੀ ਕੀਤੇ ਗਏ ਨਵੇਂ ਦਿਸ਼ਾ-ਨਿਰਦੇਸ਼ਾਂ ਅਤੇ ਪ੍ਰੋਟੋਕਾਲਾਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਹ ਦਿਸ਼ਾ-ਨਿਰਦੇਸ਼ ਜੰਗ ਸਮੇਂ ਐਮਰਜੈਂਸੀ ਸਿਹਤ ਸੇਵਾਵਾਂ ਦੀ ਸੁਚੱਜੀ ਯੋਜਨਾ ਬਣਾਉਣ, ਜ਼ਖਮੀਆਂ ਦੀ ਤੁਰੰਤ ਸਹੀ ਸੰਭਾਲ, ਰਕਤਦਾਨ ਮੁਹਿੰਮਾਂ ਦੀ ਤਿਆਰੀ, ਦਵਾਈਆਂ ਅਤੇ ਮੈਡੀਕਲ ਸਾਜੋ-ਸਾਮਾਨ ਦੀ ਉਪਲਬਧਤਾ, ਐਂਬੂਲੈਂਸ ਅਤੇ ਰੈਫਰਲ ਸਿਸਟਮ ਦੇ ਸੁਚਾਰੂ ਚਲਾਉਣ, ਅਤੇ ਆਮ ਲੋਕਾਂ ਵਿੱਚ ਜਾਗਰੂਕਤਾ ਵਧਾਉਣ ਵੱਲ ਕੇਂਦਰਿਤ ਸਨ। ਮੀਟਿੰਗ ਵਿੱਚ ਸੈਨੀਟਰੀ ਇੰਸਪੈਕਟਰ, ਹੈਲਥ ਸੁਪਰਵਾਈਜ਼ਰ, ਕਮਿਊਨਿਟੀ ਹੈਲਥ ਅਫਸਰ, ਹੈਲਥ ਵਰਕਰ, ਸਟਾਫ ਨਰਸ, ਨਰਸਿੰਗ ਸਿਸਟਰ ਅਤੇ ਹੋਰ ਸਿਹਤ ਕਰਮਚਾਰੀ ਮੌਜੂਦ ਸਨ। ਡਾ. ਆਨੰਦ ਘਈ ਨੇ ਸਾਰੇ ਸਟਾਫ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਹਮੇਸ਼ਾ ਤਿਆਰ ਰਹਿਣ ਅਤੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਪ੍ਰੇਰਿਤ ਕੀਤਾ। ਸਾਰੇ ਸਟਾਫ ਨੇ ਸੰਕਲਪ ਲਿਆ ਕਿ ਉਹ ਕਿਸੇ ਵੀ ਐਮਰਜੈਂਸੀ ਹਾਲਤ ਵਿੱਚ ਪੂਰੀ ਨਿਸ਼ਠਾ ਅਤੇ ਸਮਰਪਣ ਨਾਲ ਆਪਣੀ ਭੂਮਿਕਾ ਨਿਭਾਉਣਗੇ।
Leave a Reply